ਕਨਫ਼ਿਊਸ਼ੀਅਸ4 xwarw
| ਕਨਫ਼ਿਊਸ਼ੀਅਸ 孔子 | |
|---|---|
ਕਨਫ਼ਿਊਸ਼ੀਅਸ ਦਾ ਚਿੱਤਰ, ਚਿੱਤਰਕਾਰ: ਵੂ ਦਾਓਜ਼ੀ (680–740) | |
| ਜਨਮ | 551 ਈ ਪੂ ਜ਼ਾਉ, ਲੂ ਰਾਜ |
| ਮੌਤ | 479 ਈਃ ਪੂਃ (ਉਮਰ 71-72) ਲੂ ਰਾਜ |
| ਰਾਸ਼ਟਰੀਅਤਾ | ਚੀਨੀ |
| ਕਾਲ | ਪੁਰਾਤਨ ਫਲਸਫ਼ਾ |
| ਇਲਾਕਾ | ਚੀਨੀ ਫਲਸਫ਼ਾ |
| ਸਕੂਲ | ਕਨਫ਼ਿਊਸ਼ੀਅਸਵਾਦ ਦਾ ਬਾਨੀ |
ਮੁੱਖ ਰੁਚੀਆਂ | ਨੈਤਿਕ ਦਰਸ਼ਨ, ਸਮਾਜਿਕ ਦਰਸ਼ਨ, ਨੀਤੀ ਸ਼ਾਸਤਰ |
ਮੁੱਖ ਵਿਚਾਰ | ਕਨਫ਼ਿਊਸ਼ੀਅਸਵਾਦ |
ਪ੍ਰਭਾਵਿਤ ਕਰਨ ਵਾਲੇ
| |
ਪ੍ਰਭਾਵਿਤ ਹੋਣ ਵਾਲੇ
| |
ਕਨਫ਼ਿਊਸ਼ੀਅਸ
ਕਨਫ਼ਿਊਸ਼ੀਅਸ ਜਾਂ ਕੰਗਫ਼ਿਊਸ਼ੀਅਸ(ਚੀਨੀ: 孔子; ਪਿਨ-ਯਿਨ: Kǒng Zǐ) (551-479 ਈਃ ਪੂਃ)[1] ਇੱਕ ਚੀਨੀ ਵਿਚਾਰਕ ਅਤੇ ਸਮਾਜਿਕ ਦਾਰਸ਼ਨਿਕ ਸੀ ਜਿਸ ਦੇ ਫਲਸਫ਼ੇ ਨੇ ਚੀਨੀ, ਕੋਰੀਆਈ, ਜਾਪਾਨੀ ਅਤੇ ਵੀਅਤਨਾਮੀ ਸੱਭਿਆਚਾਰਾਂ ਉੱਤੇ ਕਾਫ਼ੀ ਅਸਰ ਪਾਇਆ ਹੈ। ਜਿਸ ਸਮੇਂ ਭਾਰਤ ਵਿੱਚ ਭਗਵਾਨ ਮਹਾਵੀਰ ਅਤੇ ਬੁੱਧ ਧਰਮ ਦੇ ਸੰਬਧ ਵਿੱਚ ਨਵੇਂ ਵਿਚਾਰ ਰੱਖ ਰਹੇ ਸਨ, ਚੀਨ ਵਿੱਚ ਵੀ ਇੱਕ ਸੁਧਾਰਕ ਦਾ ਜਨਮ ਹੋਇਆ, ਜਿਸਦਾ ਨਾਮ ਕਨਫ਼ਿਊਸ਼ੀਅਸ ਸੀ। ਉਸ ਸਮੇਂ ਚੀਨ ਵਿੱਚ ਝੋਊ ਰਾਜਵੰਸ਼ ਦਾ ਬਸੰਤ ਅਤੇ ਸ਼ਰਦ ਕਾਲ ਚੱਲ ਰਿਹਾ ਸੀ। ਸਮੇਂ ਦੇ ਨਾਲ ਝੋਊ ਰਾਜਵੰਸ਼ ਦੀ ਸ਼ਕਤੀ ਕਮਜ਼ੋਰ ਪੈਣ ਦੇ ਕਾਰਨ ਚੀਨ ਵਿੱਚ ਬਹੁਤ ਸਾਰੇ ਰਾਜ ਕਾਇਮ ਹੋ ਗਏ, ਜੋ ਹਮੇਸ਼ਾ ਆਪਸ ਵਿੱਚ ਲੜਦੇ ਰਹਿੰਦੇ ਸਨ। ਇਸਨੂੰ ਝਗੜਦੇ ਰਾਜਾਂ ਦਾ ਕਾਲ ਕਿਹਾ ਜਾਣ ਲੱਗਿਆ। ਇਸ ਕਰ ਕੇ ਚੀਨ ਦੀ ਪ੍ਰਜਾ ਬਹੁਤ ਹੀ ਕਸ਼ਟ ਸਹਿ ਰਹੀ ਸੀ। ਅਜਿਹੇ ਸਮੇਂ ਵਿੱਚ ਚੀਨ ਵਾਸੀਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣ ਹਿੱਤ ਮਹਾਤਮਾ ਕਨਫ਼ਿਊਸ਼ੀਅਸ ਦਾ ਪ੍ਰਕਾਸ਼ ਹੋਇਆ।
ਹਵਾਲੇ[ਸੋਧੋ]
- ↑ Riegel 2012, online.